81 ਸਾਲਾ ਮਹਿਲਾ ਦੀ 'ਇੱਛਾ ਸ਼ਕਤੀ' ਨੇ ਜਿੱਤੀ ਕੋਰੋਨਾ ਦੀ ਜੰਗ, ਕੈਪਟਨ ਨੇ ਵੀ ਕੀਤੀ ਤਾਰੀਫ - ਕੋਰੋਨਾ ਜੰਗ
ਕੋਰੋਨਾ ਵਾਇਰਸ ਨੂੰ ਮਾਤ ਪਾਉਣ ਵਾਲੀ ਮੋਹਾਲੀ ਦੀ 81 ਸਾਲਾਂ ਬਜ਼ੁਰਗ ਔਰਤ ਕੁਲਵੰਤ ਨਿਰਮਲ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟਰ ਹੈਂਡਲ 'ਤੇ ਵੀਡੀਓ ਸਾਂਝੀ ਕੀਤੀ ਹੈ। ਕੈਪਟਨ ਨੇ 81 ਸਾਲਾ ਮਾਤਾ ਦੀ ਕੋਰੋਨਾ ਜੰਗ ਨੂੰ ਪ੍ਰੇਰਣਾਦਾਇਕ ਦੱਸਿਆ ਹੈ। ਦੱਸਦਈਏ ਕਿ ਕੁਲਵੰਤ ਨਿਰਮਲ ਪਹਿਲਾਂ ਤੋਂ ਹੀ ਸ਼ੂਗਰ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਹਨ ਪਰ ਉਨ੍ਹਾਂ ਦੀ ਉਸ ਬਿਮਾਰੀ ਨਾਲ ਲੜਨ ਦੀ ਇੱਛਾ ਸਾਹਮਣੇ ਸਭ ਫਿੱਕਾ ਪੈ ਗਿਆ। ਉਹ ਹੁਣ ਸਿਹਤਮੰਦ ਹਨ ਅਤੇ ਵਾਪਸ ਘਰ ਆ ਗਏ ਹਨ।