ਖੇਤੀ ਕਾਨੂੰਨਾਂ ਵਿੱਚ 80 ਫ਼ੀਸਦੀ ਖਾਮੀਆਂ ਖ਼ੁਦ ਕੇਂਦਰ ਸਰਕਾਰ ਨੇ ਮੰਨੀਆਂ - ਹਰਪਾਲ ਸਿੰਘ ਚੀਮਾ - ਖੇਤੀ ਕਾਨੂੰਨ
ਬਰਨਾਲਾ: ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇੱਥੇ ਪਹੁੰਚ ਕੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਕੇਂਦਰ ਸਰਕਾਰ ਵਲੋਂ ਭਾਂਵੇਂ ਇਹਨਾਂ ਕਾਨੂੰਨਾਂ ਵਿੱਚ ਸੋਧ ਲਈ ਮੰਨ ਗਈ ਹੈ ਪਰ ਇਸਨੂੰ ਰੱਦ ਨਹੀਂ ਕਰ ਰਹੀ। ਸਰਕਾਰ ਖ਼ੁਦ ਮੰਨ ਚੁੱਕੀ ਹੈ ਕਿ ਇਹਨਾਂ ਕਾਨੂੰਨਾਂ ਵਿੱਚ ਖਾਮੀਆਂ ਹਨ। ਜੇਕਰ ਇਹਨਾਂ ਕਾਨੂੰਨਾਂ ਵਿੱਚ 80 ਫ਼ੀਸਦੀ ਗਲਤੀਆਂ ਨੂੰ ਖ਼ੁਦ ਕੇਂਦਰ ਸਰਕਾਰ ਮੰਨ ਰਹੀ ਹੈ ਤਾਂ ਇਸਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਸੂਬੇ ਦੇ ਆੜਤੀਆਂ ਨੂੰ ਇਨਕਮ ਟੈਕਸ ਵਿਭਾਗ ਰਾਹੀਂ ਤੰਗ ਕੀਤੇ ਜਾਣ ’ਤੇ ਆਪ ਆਗੂ ਨੇ ਕਿਹਾ ਕਿ ਅਜਿਹਾ ਕਰਨਾ ਬੇਹੱਦ ਸ਼ਰਮਨਾਮ ਹੈ।