ਪੁਲਿਸ ਨੇ ਖੇਡੀ ਦਿਮਾਗ ਦੀ ਖੇਡ, ਮਿਲੀ ਵੱਡੀ ਕਾਮਯਾਬੀ - ਪਟਿਆਲਾ
ਪਟਿਆਲਾ: ਅਲੀਪੁਰ ਅਰਾਈਆਂ ਦੇ L-13 ਗੋਦਾਮ ਦੇ ਵਿੱਚੋਂ ਚੋਰੀ ਹੋਈ 700 ਪੇਟੀਆ ਸ਼ਰਾਬ (Alcohol) ਦੇ ਵਿੱਚੋਂ ਪੁਲਿਸ (police) ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ (police) ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਗਈ ਛਾਣਬੀਣ ਦੇ ਵਿੱਚ 8 ਦੋਸ਼ੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਜਿਨ੍ਹਾਂ ਤੋਂ 700 ਪੇਟੀਆ ਸ਼ਰਾਬ (Alcohol) ਬਰਾਮਦ ਕੀਤੀਆਂ ਗਈਆਂ ਹਨ। ਜਿਸ ਦੀ ਜਾਣਕਾਰੀ ਡੀ.ਐੱਸ.ਪੀ. (dsp) ਸਿਟੀ-2 ਸੌਰਵ ਜਿੰਦਲ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਗੱਗੀ ਇਸ ਪੂਰੀ ਵਾਰਦਾਤ ਦਾ ਮੁੱਖ ਮੁਲਜ਼ਮ ਹੈ। ਪੁਲਿਸ (police) ਨੂੰ ਮੌਕੇ ਤੋਂ ਡੀ.ਵੀ.ਡੀ ਪਲੈਅਰ (Dvd player) ਅਤੇ ਸੀ.ਸੀ.ਟੀ.ਵੀ ਕੈਮਰੇ (CCTV cameras) ਅਤੇ ਨਾਲ 2 ਮਿੰਨੀ ਟਾਟਾ AC ਟੈਂਪੂ ਬਰਾਮਦ ਹੋਏ ਹਨ।