ਜਲੰਧਰ 'ਚ ਕੋਰੋਨਾ ਦਾ ਹੋਇਆ ਬਲਾਸਟ, 78 ਮਾਮਲੇ ਆਏ ਸਾਹਮਣੇ - jalandhar latest news
ਜਲੰਧਰ: ਬੀਤੇ ਦਿਨੀਂ ਜਲੰਧਰ 'ਚ 78 ਕੋਰੋਨਾ ਪੌਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ 'ਚ 40 ਮਰਦ ਹਨ ਤੇ 38 ਔਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ 78 ਮਰੀਜ਼ਾਂ ਚੋਂ 6 ਪੁਲਿਸ ਮੁਲਾਜ਼ਮ ਤੇ 26 ਲੋਕ ਅਜਿਹੇ ਹਨ ਜੋ ਪੁਰਾਣੇ ਕੇਸਾਂ ਨਾਲ ਸਬੰਧਿਤ ਹਨ। ਇਸ ਦੀ ਜਾਣਕਾਰੀ ਨੌਡਲ ਅਧਿਕਾਰੀ ਟੀਪੀ ਸਿੰਘ ਨੇ ਦਿੱਤੀ ਹੈ। ਟੀਪੀ ਸਿੰਘ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣਾ ਧਿਆਨ ਰੱਖਣ। ਜ਼ਿਆਦਾ ਸਮਾਂ ਘਰ 'ਚ ਹੀ ਰਹਿਣ ਤੇ ਮਾਸਕ ਤੇ ਸਾਮਜਿਕ ਦੂਰੀ ਬਣਾ ਕੇ ਰੱਖਣ।