ਸ੍ਰੀ ਫਤਿਹਗੜ੍ਹ ਸਾਹਿਬ ’ਚ ਹੋਈ 75 ਫੀਸਦ ਵੋਟਿੰਗ - ਸ੍ਰੀ ਫਤਿਹਗੜ੍ਹ ਸਾਹਿਬ
ਸ੍ਰੀ ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ’ਚ ਨਗਰ ਕੌਂਸਲ ਸਰਹਿੰਦ, ਸ੍ਰੀ ਫਤਿਹਗੜ੍ਹ ਸਾਹਿਬ ਤੇ ਬੱਸੀ ਪਠਾਣਾ ਅਤੇ ਇੱਕ ਨਗਰ ਪੰਚਾਇਤ ਖਮਾਣੋਂ ਦੇ ਨਾਲ ਅਮਲੋਹ ਨਗਰ ਕੌਂਸਲ ਦੇ ਇੱਕ ਵਾਰਡ ਦੀ ਉਪ ਚੋਣ ਲਈ ਵੋਟਿੰਗ ਹੋਈ ਤੇ ਇਸ ਦੌਰਾਨ ਲੋਕਾਂ ਨੇ ਵੋਟਿੰਗ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਕੁਲ 75 ਫੀਸਦ ਵੋਟਿੰਗ ਹੋਈ। ਜਿਸ ਵਿੱਚ ਨਗਰ ਪੰਚਾਇਤ ਖਮਾਣੋਂ ਵਿੱਚ 79 ਫ਼ੀਸਦੀ ਪੋਲਿੰਗ ਹੋਈ, ਜਦੋਂ ਕਿ ਅਮਲੋਹ ਉਪ ਚੋਣ ਵਿੱਚ 82 ਫ਼ੀਸਦੀ ਪੋਲਿੰਗ ਹੋਈ , ਇਸਦੇ ਨਾਲ ਸਰਹਿੰਦ ਵਿੱਚ 68 ਮੰਡੀ ਗੋਬਿੰਦਗੜ੍ਹ ਵਿੱਚ 73 ਫ਼ੀਸਦੀ ਦੇ ਕਰੀਬ ਬੱਸੀ ਪਠਾਣਾ ਵਿੱਚ ਤਕਰੀਬਨ 74 ਫ਼ੀਸਦੀ ਪੋਲਿੰਗ ਹੋਈ। ਇਸ ਬਾਰੇ ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਹਰਦਿਆਲ ਸਿੰਘ ਨੇ ਦੱਸਿਆ ਕਿ ਸਾਰੀ ਜਗ੍ਹਾ ਵੋਟਿੰਗ ਅਮਨ ਸ਼ਾਂਤੀ ਨਾਲ ਖ਼ਤਮ ਹੋਈ। ਕਿਸੇ ਵੀ ਜਗ੍ਹਾ ਉੱਤੇ ਕੋਈ ਘਟਨਾ ਨਹੀਂ ਹੋਈ।