ਰੂਪਨਗਰ 'ਚ 74 ਸਾਲ ਦਾ ਵਿਅਕਤੀ ਕੋਰੋਨਾ ਪੌਜ਼ੀਟਿਵ - ਕੋਰੋਨਾ ਪੌਜ਼ੀਟਿਵ
ਰੂਪਨਗਰ: ਸ਼ਨੀਵਾਰ ਰੂਪਨਗਰ ਦੇ ਪਿੰਡ ਬੇਲਾ 'ਚ 74 ਸਾਲ ਦੇ ਵਿਅਕਤੀ ਦੀ ਕੋਰੋਨਾ ਪੌਜ਼ੀਟਿਵ ਰਿਪੋਰਟ ਆਈ ਹੈ। ਇੱਕ ਹੋਰ ਕੇਸ ਮਿਲਣ ਨਾਲ ਰੂਪਨਗਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 7 ਹੋ ਗਈ ਹੈ। ਜ਼ਿਲੇ ਅੰਦਰ ਕੋਰੋਨਾ ਨਾਲ 1 ਮਰੀਜ਼ ਦੀ ਮੌਤ ਹੋ ਗਈ ਤੇ 70 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਇਸ ਦੌਰਾਨ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਬਿਨਾਂ ਮਤਲਬ ਤੋਂ ਘਰੋਂ ਨਾ ਨਿਕਲਣ, ਮਾਸਕ ਪਾਉਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥ ਧੋਣ।
Last Updated : Jun 13, 2020, 11:55 AM IST