ਅੰਮ੍ਰਿਤਸਰ 'ਚ ਧੂਮ ਧਾਮ ਨਾਲ ਮਨਾਇਆ ਗਿਆ 73ਵਾਂ ਗਣਤੰਤਰ ਦਿਵਸ
ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ 73ਵਾਂ ਗਣਤੰਤਰ ਦਿਵਸ ਬੜ੍ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਹਿੰਦੁਸਤਾਨ ਦੀ ਅਜਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਉਹਨਾਂ ਨੇ ਸਲਾਮੀ ਤੋਂ ਪਹਿਲਾਂ ਪਰੇਡ ਦਾ ਨਿਰੀਖਣ ਕੀਤਾ, ਇਸ ਮੌਕੇ ਆਮ ਲੋਕਾਂ ਨੇ ਰੰਗਾ-ਰੰਗ ਝਾਕੀਆਂ ਦੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ, ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਹੈ ਕਿ ਸਾਰੇ ਧਰਮਾਂ ਨੂੰ ਬਰਾਬਰ ਦਾ ਮਾਣ ਸਤਿਕਾਰ ਮਿਲੇ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੂੰ ਮੁਲਕ ਵਿੱਚ ਕੱਢਣ ਲਈ ਪੰਜਾਬੀ ਸਬ ਤੋਂ ਅੱਗੇ ਸੀ, ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਦਕਾ ਅੱਜ ਅਸੀਂ ਅਜਾਦੀ ਦੀ ਖੁਲੀ ਹਵਾ ਵਿੱਚ ਸੁੱਖ ਦਾ ਸਾਹ ਲੈ ਰਹੇ ਹਾਂ। ਸਾਡੇ ਨਾਲ ਦੇ ਮੁਲਕ ਪਾਕਿਸਤਾਨ ਨੇ ਬੜੀਆਂ ਚਾਲਾਂ ਚੱਲੀਆਂ ਪਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ ਪੰਜਾਬੀ ਜਿਥੇ ਵੀ ਹੋਣ ਹਰ ਜਗ੍ਹਾ ਮੋਹਰੇ ਖੜੇ ਹੁੰਦੇ ਹਨ।