73rd Independence Day: ਆਜ਼ਾਦੀ ਦਿਹਾੜੇ ਮੌਕੇ ਪਠਾਨਕੋਟ 'ਚ ਵਧਾਈ ਗਈ ਸੁਰੱਖਿਆ
ਪਠਾਨਕੋਟ: ਅਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਪੁਲਿਸ ਨੇ ਸੁਰੱਖਿਆ ਘੇਰੇ ਨੂੰ ਮਜਬੂਤ ਕੀਤਾ ਹੋਇਆ ਹੈ। ਪੁਲਿਸ ਵੱਲੋਂ ਸ਼ਹਿਰਭਰ 'ਚ ਨਾਕੇ ਲਗਾ ਕੇ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਜੰਮੂ-ਕਸ਼ਮੀਰ, ਹਿਮਾਚਲ ਦੇ ਨਾਲ ਲਗਦੇ ਇੰਟਰ ਸਟੇਟ ਨਾਕੇ ਉਪਰ ਵੀ ਅਪਣੀ ਚੌਕਸੀ ਨੂੰ ਵਧਾ ਦਿੱਤਾ ਹੈ। 15 ਅਗਸਤ ਅਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਥੇ ਕਿ ਪੂਰੇ ਪੰਜਾਬ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਜੰਮੂ ਕਸ਼ਮੀਰ ਅਤੇ ਇੰਡੋ-ਪਾਕ ਬੋਰਡਰ 'ਤੇ ਪੈਂਦੇ ਪਠਾਨਕੋਟ ਜ਼ਿਲ੍ਹੇ ਨੂੰ ਅਤਿ ਸੰਵੇਦਨਸ਼ੀਲ ਹੋਣ ਕਾਰਨ ਸੁਰੱਖਿਆ ਦੇ ਕੜ੍ਹੇ ਪ੍ਰਬੰਧ ਕੀਤੇ ਗਏ ਹਨ। ਇੰਟਰ ਸਟੇਟ ਨਾਕੀਆਂ ਤੇ ਪੁਲਿਸ ਫੋਰਸ 'ਚ ਵੀ ਵਾਧਾ ਕੀਤਾ ਗਿਆ ਹੈ। ਨਾਕਾ ਇੰਚਾਰਜ ਨੇ ਦੱਸਿਆ ਕਿ 15 ਅਗਸਤ ਅਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੰਮੂ ਹਿਮਾਚਲ ਅਤੇ ਇੰਡੋ ਪਾਕ ਬੋਰਡਰ ਦੇ ਨਾਲ ਲਗਦੇ ਇਲਾਕਿਆਂ 'ਤੇ ਪੁਲਿਸ ਫੋਰਸ 'ਚ ਵੀ ਵਾਧਾ ਕੀਤਾ ਗਿਆ ਹੈ।
Last Updated : Aug 15, 2019, 7:47 AM IST