72ਵੇਂ ਆਰਮੀ ਦਿਵਸ ਦੀ ਪਰੇਡ ਦੀ ਪਹਿਲੀ ਵਾਰ ਮਹਿਲਾ ਅਧਿਕਾਰੀ ਨੇ ਕੀਤੀ ਅਗੁਵਾਈ - 72ਵੇਂ ਆਰਮੀ ਦਿਵਸ
72ਵੇਂ ਆਰਮੀ ਦਿਵਸ ਦੀ ਪਰੇਡ 'ਤੇ ਬੁੱਧਵਾਰ ਨੂੰ ਪਹਿਲੀ ਵਾਰ ਇੱਕ ਮਹਿਲਾ ਅਧਿਕਾਰੀ ਕਪਤਾਨ ਤਾਨੀਆ ਸ਼ੇਰਗਿੱਲ ਨੇ ਸਾਰੀਆਂ ਫੌਜਾਂ ਦੀ ਅਗਵਾਈ ਕੀਤੀ। ਤਾਨੀਆ ਹੁਸ਼ਿਆਰਪੁਰ ਦੇ ਸ਼ੇਰਗਿੱਲ ਪਰਿਵਾਰ ਵਿੱਚ ਚੌਥੀ ਪੀੜ੍ਹੀ ਦੀ ਪਹਿਲੀ ਮਹਿਲਾ ਅਧਿਕਾਰੀ ਹੈ। ਤਾਨੀਆ ਨੂੰ ਪਰੇਡ ਦੀ ਅਗਵਾਈ ਕਰਨ ਦਾ ਮੌਕਾ ਮਿਲਣ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ।