ਕਪੂਰਥਲਾ: ਪੁਲਿਸ ਵਲੋਂ 72 ਨਾਜਾਇਜ਼ ਬੋਤਲਾਂ ਸ਼ਰਾਬ ਦੀਆਂ ਬਰਾਮਦ - ਜਲੰਧਰ ਨਿਊਜ਼
ਜੀਆਰਪੀ ਪੁਲਿਸ ਨੇ ਗਸ਼ਤ ਦੌਰਾਨ ਖੇੜਾ ਰੋਡ ਫਾਟਕ ਦੇ ਕੋਲੋਂ 72 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ । ਫ਼ਗਵਾੜਾ ਜੀਆਰਪੀ ਚੌਕੀ ਇੰਚਾਰਜ ਏਐਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਸਵੇਰੇ ਉਹ ਪੁਲਿਸ ਪਾਰਟੀ ਸਹਿਤ ਗਸ਼ਤ ਕਰ ਰਹੇ ਸਨ ਕਿ ਖੇੜਾ ਰੋਡ ਫਾਟਕ 'ਤੇ ਕੁੱਝ ਦੂਰੀ 'ਤੇ ਲੁਧਿਆਣਾ ਵਾਲੀ ਸ਼ੈੱਡ ਨੂੰ 3 ਸਫ਼ੇਦ ਰੰਗ ਦੇ ਗੱਟੇ ਨਜ਼ਰ ਆਏ। ਜਦੋਂ ਉਨ੍ਹਾਂ ਗੱਟਿਆਂ ਦੀ ਤਲਾਸ਼ੀ ਲਈ ਗਈ ਤੇ ਉਨ੍ਹਾਂ ਨੇ ਗੱਟਿਆਂ ਵਿੱਚੋਂ 72 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਸ਼ਰਾਬ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।