ਵਾਹਘਾ ਬਾਰਡਰ 'ਤੇ ਮਨਾਇਆ ਗਿਆ 71ਵਾਂ ਗਣਤੰਤਰ ਦਿਵਸ - amritsar latest news
ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਡਰ 'ਤੇ 71ਵਾਂ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੀਐਸਐਫ ਦੀ 88 ਬਟਾਲੀਅਨ ਦੇ ਕਮਾਡੇਂਟ ਮੁਕੰਦ ਕੁਮਾਰ ਝਾ ਨੇ ਤਿਰੰਗਾ ਲਹਿਰਾਇਆ। ਮੁਕੰਦ ਕੁਮਾਰ ਝਾ ਨੇ ਜਵਾਨਾਂ ਤੇ ਦੇਸ਼ ਵਾਸੀਆਂ ਨੂੰ 71ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਦੇਸ਼ ਦੇ ਜਵਾਨਾਂ ਵੱਲੋਂ ਦੇਸ਼ ਦੀ ਸੀਮਾ ਤੇ ਪੂਰੀ ਤਨਦੇਹੀ ਨਾਲ ਡਿਊਟੀ ਦਿੱਤੀ ਜਾ ਰਹੀ ਹੈ।