ਪਠਾਨਕੋਟ 'ਚ ਅਕਾਲੀ ਦਲ 'ਚ ਸ਼ਾਮਲ ਹੋਏ 70 ਪਰਿਵਾਰ - ਸ਼੍ਰੋਮਣੀ ਅਕਾਲੀ ਦਲ
ਪਠਾਨਕੋਟ:ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਇਥੋਂ ਦੇ 70 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਜ਼ਿਲ੍ਹਾ ਪਠਾਨਕੋਟ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਹੁਣ ਅਕਾਲੀ-ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਭਾਜਪਾ ਤੇ ਕਾਂਗਰਸ ਵਰਕਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ। ਪਠਾਨਕੋਟ ਵਿਖੇ ਅਕਾਲੀ ਦਲ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਅਕਾਲੀ ਆਗੂ ਤੇ ਕਨਵੀਨੀਅਰ ਗੁਰਨਾਮ ਸਿੰਘ ਜਸਲ ਮੌਜੂਦ ਰਹੇ। ਗੁਰਨਾਮ ਸਿੰਘ ਜੱਸਲ ਤੇ ਸਥਾਨਕ ਆਕਲੀ ਆਗੂਆਂ ਦੀ ਮੌਜੂਦਗੀ 'ਚ ਕਰੀਬ 70 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ।