ਖੜ੍ਹੀ ਟਰਾਲੀ ਦੇ ਝਗੜੇ ਨੂੰ ਲੈ ਕੇ ਹੋਈ ਪੱਥਰਬਾਜ਼ੀ ਤੇ ਫਾਇਰਿੰਗ 7 ਜ਼ਖ਼ਮੀ - ਮਹਿਲਾਵਾਂ ਅਤੇ ਬੱਚਿਆਂ
ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਖਿਲਚੀਆ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪਿੰਡ ਦੇ ਰਸਤੇ ਵਿੱਚ ਖੜ੍ਹੀ ਟਰਾਲੀ ਨੂੰ ਲੈ ਕੇ ਵਿਵਾਦ ਤੋਂ ਬਾਅਦ ਝਗੜਾ ਵੱਧ ਗਿਆ। ਝਗੜਾ ਇੰਨਾ ਵਧਿਆ ਕਿ ਫ਼ਾਇਰਿੰਗ ਤਕ ਹੋ ਗਈ। ਇਸ ਫਾਇਰਿੰਗ ਦੌਰਾਨ ਮਹਿਲਾਵਾਂ ਤੇ ਬੱਚਿਆਂ ਸਮੇਤ 7 ਵਿਅਕਤੀ ਜ਼ਖਮੀ ਹੋ ਗਏ। ਫਿਰੋਜ਼ਪੁਰ ਸਿਵਲ ਹਸਪਤਾਲ ਤੋ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।