ਪੰਜਾਬ

punjab

By

Published : Nov 25, 2019, 3:56 PM IST

ETV Bharat / videos

ਹੈਪੀ ਸੀਡਰ ਕਰਵਾਉਣ ਨਾਲ ਕਿਸਾਨ ਦੀ ਫਸਲ ਨੂੰ ਪਈਆਂ ਸੁੰਡੀਆਂ

ਲਹਿਰਾਗਾਗਾ: ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਨ ਤੋਂ ਬਚਾਉਣ ਲਈ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੀ ਪਹਿਲ ਕਰਦੇ ਹੋਏ ਲਹਿਰਾਗਾਗਾ ਦੇ ਪਿੰਡ ਹਰੀਗੜ੍ਹ 'ਚ ਇੱਕ ਕਿਸਾਨ ਨੇ ਹੈਪੀ ਸੀਡਰ ਤੋਂ ਸਿੱਧੀ ਕਣਕ ਦੀ ਬਿਜਾਈ ਕੀਤੀ। ਪਰ, ਅਜਿਹਾ ਕਰਨਾ ਕਿਸਾਨ ਨੂੰ ਬੇਹਦ ਮੰਹਿਗਾ ਪਿਆ। ਕਿਸਾਨ ਦੀ 7 ਏਕੜ ਦੀ ਫ਼ਸਲ ਸੁੰਡੀ ਕਾਰਨ ਤਬਾਹ ਹੋ ਗਈ। ਦੂਜੇ ਪਾਸੇ ਹੋਰ ਕਿਸਾਨਾਂ ਮੁਤਾਬਕ ਖੇਤੀ ਬਾੜੀ ਵਿਭਾਗ ਨੇ ਜ਼ਮੀਨੀ ਪਥੱਰ 'ਤੇ ਕਿਸੇ ਵੀ ਤਰ੍ਹਾਂ ਦਾ ਪ੍ਰੀਖਣ ਨਹੀਂ ਕੀਤਾ, ਜਿਸਦਾ ਦਾ ਖਾਮੀਆਜ਼ਾ ਕਿਸਾਨ ਨੂੰ ਭਰਨਾ ਪੈ ਰਿਹਾ ਹੈ। ਪੀਏਯੂ ਦੇ ਮਾਹਿਰ ਡਾ. ਬੇਅੰਤ ਸਿੰਘ ਨੇ ਕਿ ਫਸਲ ਦਾ ਨੁਕਸਾਨ ਬਹੁਤ ਹੋ ਚੁੱਕਾ ਹੈ, ਜੇ ਕਿਸਾਨ ਪਹਿਲਾਂ ਹੀ ਇਸ ਦੀ ਜਾਣਕਾਰੀ ਦੇ ਦਿੰਦੇ ਤਾਂ ਅਜਿਹਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕਦਾ ਸੀ। ਕਿਸਾਨ ਨੇ ਦੱਸਿਆ ਕਿ ਉਸ ਦੀ 17 ਏਕੜ ਜ਼ਮੀਨ ਵਿੱਚੋਂ 7 ਏਕੜ ਜ਼ਮੀਨ ਨੂੰ ਸੁੰਡੀਆਂ ਨੇ ਤਬਾਹ ਕਰ ਦਿੱਤਾ ਹੈ। ਅਜਿਹੇ ਹਲਾਤਾਂ 'ਚ ਹੋਰ ਕਿਸਾਨ ਸਰਕਾਰ ਦੀ ਹੈਪੀ ਸੀਡਰ ਤੋਂ ਸਿੱਧੀ ਬਿਜਾਈ ਤੋਂ ਪਰਹੇਜ਼ ਕਰਨਾ ਸਹੀ ਸਮਝ ਰਹੇ ਹਨ।

ABOUT THE AUTHOR

...view details