ਹੁਣ ਸੂਬੇ ਦੇ ਇਸ ਜ਼ਿਲ੍ਹੇ 'ਚੋਂ ਡੇਂਗੂ ਦੇ 60 ਮਾਮਲੇ ਆਏ ਸਾਹਮਣੇ
ਫ਼ਿਰੋਜ਼ਪੁਰ: ਪੰਜਾਬ ਭਰ ਵਿਚ ਡੇਂਗੂ (Dengue) ਦਾ ਕਹਿਰ ਜਾਰੀ ਹੈ। ਫਿਰੋਜ਼ਪੁਰ ਵਿਚ ਡੇਂਗੂ ਦੇ 60 ਅਤੇ ਚਿਕਨਗੁਨੀਆ ਦੇ 30 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਡੇਂਗੂ ਆਪਣੇ ਪੈਰ ਪਸਾਰ ਰਿਹਾ ਹੈ। ਡੇਂਗੂ ਦੇ ਮਾਮਲੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਵੱਧ ਰਹੇ ਹਨ। ਸਿਵਲ ਹਸਪਤਾਲ (Civil Hospital) ਦੇ ਡੇਂਗੂ ਵਾਰਡ ਵਿੱਚ ਛੇ ਮਰੀਜ਼ ਦਾਖਲ ਸਨ। ਜਦੋਂ ਕਿ ਸਿਵਲ ਸਰਜਨ ਫਿਰੋਜ਼ਪੁਰ ਰਜਿੰਦਰ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਾਫ਼ ਪਾਣੀ ਖੜ੍ਹਾ ਨਾ ਹੋਣ ਦੇਣਾ ਚਾਹੀਦਾ। ਸਫਾਈ ਬਣਾਈ ਰੱਖਣੀ ਚਾਹੀਦੀ ਹੈ ਤਾਂ ਜੋ ਡੇਂਗੂ ਪੈਦਾ ਨਾ ਹੋਵੇ ਸਾਡੀ ਟੀਮ ਵਿੱਚ ਜਿੱਥੇ ਵੀ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ। ਉੱਥੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ।ਪ੍ਰਭਾਵਿਤ ਇਲਾਕਿਆ ਵਿਚ ਫੌਗਿੰਗ ਕੀਤੀ ਜਾ ਰਹੀ ਹੈ।
Last Updated : Oct 21, 2021, 8:42 AM IST