ਦੋ ਗੱਡੀਆਂ ਵਿਚਾਲੇ ਹੋਈ ਟੱਕਰ, 6 ਲੋਕ ਜ਼ਖਮੀ - ਗੱਡੀਆਂ ਵਿਚਾਲੇ ਟੱਕਰ
ਅੰਮ੍ਰਿਤਸਰ : ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ਉੱਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਸੜਕ ਹਾਦਸੇ ਬਾਰੇ ਸੂਚਨਾ ਦਿੱਤੀ। ਇਹ ਸੜਕ ਹਾਦਸਾ ਦੋ ਗੱਡੀਆਂ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਵਾਪਰਿਆ। ਇੱਕ ਗੱਡੀ ਵਿੱਚ 4 ਲੋਕ ਸਵਾਰ ਸਨ ਤੇ ਦੂਜੀ ਗੱਡੀ 'ਚ 2 ਲੋਕ ਸਵਾਰ। ਦੋਹਾਂ ਗੱਡੀਆਂ ਦੀ ਤੇਜ਼ ਰਫ਼ਤਾਰ ਕਾਰਨ ਇਸ ਹਾਦਸਾ ਵਾਪਰਿਆ। ਇਸ ਹਾਦਸੇ 'ਚ 6 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਾਤਲ ਪਹੁੰਚਾਇਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਾਂਚ ਦੌਰਾਨ ਦੋਸ਼ੀ ਪਾਏ ਜਾਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।