550ਵੇਂ ਪ੍ਰਕਾਸ਼ ਪੁਰਬ ਮੌਕੇ PRTC ਵੱਲੋਂ ਚਲਾਈਆਂ ਜਾ ਰਹੀਆਂ 560 ਮੁਫ਼ਤ ਬੱਸਾਂ - ਪੀਆਰਟੀਸੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਪੰਜਾਬ ਸਰਕਾਰ ਅਤੇ ਐਸਜੀਪੀਸੀ ਵੱਲੋਂ ਤੇ ਸਾਰੇ ਮਹਿਕਮਿਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਸੰਗਤ ਦੀ ਸੇਵਾ ਵਿੱਚ ਕੋਈ ਨਾ ਕੋਈ ਕਾਰਜ ਕੀਤਾ ਜਾ ਰਿਹਾ ਹੈ ਉੱਥੇ ਦੇ ਪੀਆਰਟੀਸੀ ਵੱਲੋਂ ਵੀ ਸੰਗਤ ਦੀ ਸੇਵਾ ਵਿੱਚ 560 ਬੱਸਾਂ ਮੁਫ਼ਤ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ 500 ਬੱਸਾਂ ਜਾ ਚੁੱਕੀਆਂ ਹਨ ਤੇ 60 ਰਵਾਨਾ ਹੋਣਗੀਆਂ। ਪੀਆਰਟੀਸੀ ਦੇ ਚੇਅਰਮੈਨ ਕੇ ਕੇ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਬੱਸਾਂ ਜਿੰਨਾ ਹੋ ਸਕੇ ਯਾਤਰੀਆਂ ਲਈ ਸੁਵਿਧਾ ਦਾ ਇੰਤਜ਼ਾਮ ਕਰਨਗੀਆਂ ਅਤੇ ਇਸ ਤੋਂ ਇਲਾਵਾ ਹੋਰ ਵੀ ਗੁਰਧਾਮਾਂ ਦੇ ਦਰਸ਼ਨ ਕਰਵਾ ਕੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਉੱਤੇ ਵਾਪਸ ਪਹੁੰਚਾਉਣਗੀਆਂ।