ਮੋਹਾਲੀ 'ਚ ਸਥਿਤ ਹੈ ਮਾਤਾ ਜੈਯੰਤੀ ਦੇਵੀ ਦਾ 550 ਸਾਲਾ ਪ੍ਰਾਚੀਨ ਮੰਦਰ - ਮੋਹਾਲੀ ਨਿਊਜ਼ ਅਪਡੇਟ
ਮੋਹਾਲੀ ਦੇ ਪਿੰਡ ਜੈਤੀ ਮਾਜਰੀ ਤੋਂ 15 ਕਿੱਲੋਮੀਟਰ ਦੂਰ ਸ਼ਿਵਾਲਿਕ ਪਹਾੜੀ ਵਿੱਚ ਮਾਤਾ ਜੈਯੰਤੀ ਦੇਵੀ ਦਾ 550 ਸਾਲਾ ਪ੍ਰਾਚੀਨ ਮੰਦਰ ਸਥਿਤ ਹੈ। ਲੋਕਾਂ ਵਿੱਚ ਇਸ ਦੀ ਵੱਡੀ ਮਾਨਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਾਤਾ ਦੇ ਪ੍ਰਕੋਪ ਕਾਰਨ ਇਸ ਮੰਦਰ ਦੀ ਹੱਦ 'ਚ ਪੈਂਦੇ ਪੰਜ ਪਿੰਡਾਂ ਵਿੱਚ ਕਿਸੇ ਵੀ ਘਰ ਉੱਤੇ ਦੂਜੀ ਮੰਜ਼ਿਲ ਨਹੀਂ ਬਣਾਈ ਜਾ ਸਕਦੀ।