ਪਰਿਵਾਰ ਨੂੰ ਬੰਨ੍ਹ ਕੇ 5 ਕਿੱਲੋ ਸੋਨਾ ਤੇ 55 ਲੱਖ ਕੈਸ਼ ਦੀ ਕੀਤੀ ਲੁੱਟ - ਕਸਬਾ ਚੋਹਲਾ ਸਾਹਿਬ
ਤਰਨਤਾਰਨ: ਜ਼ਿਲ੍ਹੇ (District) ਦੇ ਕਸਬਾ ਚੋਹਲਾ ਸਾਹਿਬ (Chohala Sahib) ‘ਚ ਹਥਿਆਰ (Weapons) ਬੰਦ ਲੋਕਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਕੀਤਾ ਗਿਆ ਹੈ। ਇਸ ਲੁੱਟ ਵਿੱਚ ਸਾਢੇ 5 ਕਿਲੋਂ ਸੋਨਾ (Gold) ਅਤੇ 55 ਲੱਖ ਦੇ ਕੈਸ਼ (Cash) ਦੀ ਲੁੱਟ ਕੀਤੀ ਗਈ ਹੈ। ਪੀੜਤ ਮੁਤਾਬਕ ਉਸ ਦੇ ਪੂਰੇ ਪਰਿਵਾਰ ਨੂੰ ਲੁਟੇਰਿਆ ਵੱਲੋਂ ਬੰਧਕ ਬਣਾਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮੌਕੇ ਪੀੜਤ ਨੇ ਪੁਲਿਸ (Police) ਤੋਂ ਇਨਸਾਫ਼ ਦੀ ਮੰਗ ਕਰਦਿਆ ਕਿਹਾ ਕਿ ਪੁਲਿਸ (Police) ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰੇ। ਉਧਰ ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ (Police) ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ।