ਤਾਮਿਲਨਾਡੂ ਤੋਂ 527 ਵਿਅਕਤੀ ਵਿਸ਼ੇਸ਼ ਰੇਲ ਗੱਡੀ ਰਾਹੀਂ ਪੁੱਜੇ ਸਰਹਿੰਦ ਰੇਲਵੇ ਸਟੇਸ਼ਨ - ਪ੍ਰਵਾਸੀ ਪੰਜਾਬੀ
ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਤਾਮਿਲਨਾਡੂ ਵਿੱਚ ਫਸੇ ਪੰਜਾਬੀਆਂ ਵਿੱਚੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਨਾਲ ਸਬੰਧਤ 527 ਲੋਕ ਇੱਕ ਵਿਸੇਸ਼ ਟ੍ਰੇਨ ਰਾਹੀਂ ਸਰਹਿੰਦ ਰੇਲਵੇ ਸਟੇਸ਼ਨ ਪੁੱਜੇ। ਇਥੇ ਤੈਅ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਯਾਤਰੀ ਚੰਡੀਗੜ੍ਹ ਅਤੇ ਸਬੰਧਤ ਜਿਲ੍ਹਿਆਂ ਨੂੰ ਭੇਜੇ ਗਏ। ਇੱਥੇ ਵਰਨਣਯੋਗ ਹੈ ਕਿ ਸਰਹਿੰਦ ਰੇਲਵੇ ਸਟੇਸ਼ਨ ’ਤੇ ਤਾਮਿਲਨਾਡੂ ਤੋਂ ਆਏ 527 ਪੰਜਾਬੀਆਂ ਦਾ ਮੈਡੀਕਲ ਟੀਮਾਂ ਵੱਲੋਂ ਚੈਕਅੱਪ ਕੀਤਾ ਗਿਆ ਅਤੇ ਉਸ ਉਪਰੰਤ ਵੱਖ-ਵੱਖ ਜ਼ਿਲ੍ਹਿਆਂ ਦੇ ਨੋਡਲ ਅਫਸਰਾਂ ਨਾਲ ਇਹ ਵਿਅਕਤੀ ਅੱਗੇ ਰਵਾਨਾ ਹੋਏ।