ਪੰਜਾਬ

punjab

By

Published : May 14, 2021, 11:06 PM IST

ETV Bharat / videos

500 ਗ੍ਰਾਮ ਅਫ਼ੀਮ ਅਤੇ 4 ਲੱਖ 51 ਹਜ਼ਾਰ 750 ਰੁਪਏ ਸਮੇਤ ਇੱਕ ਕਾਬੂ

ਜਲੰਧਰ: ਥਾਣਾ ਫਿਲੋਰ ਅਧੀਨ ਪੈਂਦੀ ਚੋਕੀ ਲਸਾੜਾ ਦੇ ਇੰਚਾਰਜ ਏਐਸਆਈ ਗੁਰਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਚੈਕਿੰਗ ਦੋਰਾਨ ਇੱਕ ਵਿਅਕਤੀ ਤੋ 500 ਗਰਾਮ ਅਫ਼ੀਮ ਅਤੇ 4 ਲੱਖ 51 ਹਜ਼ਾਰ 750 ਰੁਪਏ ਬਰਾਮਦ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਗਸ਼ਤ ਕਰ ਰਹੇ ਸਨ, ਜਿੱਥੇ ਚੈਕਿੰਗ ਦੋਰਾਨ ਇੱਕ ਸਰਦਾਰ ਵਿਅਕਤੀ ਝੋਲਾ ਚੁੱਕੀ ਆਉਦਾ ਦਿਖਾਈ ਦਿੱਤਾ। ਜਿਸ ਦੇ ਝੋਲੇ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਝੋਲੇ ਵਿਚੋ 500 ਗ੍ਰਾਮ ਪਲਾਸਟਿਕ ਦੇ ਲਿਫ਼ਾਫ਼ੇ ਵਿਚੱ ਲਪੇਟੀ ਹੋਈ ਅਫ਼ੀਮ ਅਤੇ 4 ਲੱਖ 51 ਹਜ਼ਾਰ 750 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ। ਪੁਲਿਸ ਵੱਲੋਂ ਐੱਨਡੀਪੀਐਸ ਐਕਟ 21/61/85 ਦਰਜ ਕਰਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿਤੀ ਗਈ ਹੈ।

ABOUT THE AUTHOR

...view details