ਪਠਾਨਕੋਟ ਦੇ ਨਸ਼ਾ ਛੁਡਾਊ ਕੇਂਦਰ 'ਚੋਂ ਭੱਜੇ 5 ਨੌਜਵਾਨ - ਨਸ਼ਾ ਛੁਡਾਊ ਕੇਂਦਰ
ਪਠਾਨਕੋਟ: ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਬੀਤੀ ਰਾਤ ਨੂੰ ਨਸ਼ਾ ਛੁਡਾਊ ਕੇਂਦਰ ਵਿੱਚੋਂ 5 ਨੌਜਵਾਨ ਫ਼ਰਾਰ ਹੋ ਗਏ ਹਨ। ਭੱਜਣ ਤੋਂ ਪਹਿਲਾਂ ਨੌਜਵਾਨਾਂ ਦੀ ਪੁਲਿਸ ਨਾਲ ਹੱਥੋਪਾਈ ਹੋਈ ਸੀ ਜਿਸ ਵਿੱਚ ਉਹ ਭੱਜਣ ਵਿੱਚ ਸਫਲ ਰਹੇ। ਫ਼ਰਾਰ ਮਰੀਜ਼ਾਂ ਨੂੰ ਫੜਨ ਲਈ ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਐਸਐਮਓ ਨੇ ਦੱਸਿਆ ਕਿ 5 ਨੌਜਵਾਨ ਜੋ ਕਿ ਨਸ਼ਾ ਕਰਦੇ ਸਨ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਦੇ ਲਈ ਦਾਖ਼ਲ ਸਨ, ਜਿਨ੍ਹਾਂ ਨੇ ਸਕਿਉਰਿਟੀ ਗਾਰਡ ਦੇ ਨਾਲ ਧੱਕਾ-ਮੁੱਕੀ ਕਰਕੇ ਭੱਜਣ ਵਿੱਚ ਸਫਲ ਰਹੇ ਹਨ। ਫਿਲਹਾਲ 4 ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਗੱਲ ਆਖੀ ਹੈ ਅਤੇ ਪੁਲਿਸ ਵੀ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।