ਨਸ਼ੇ ਦੇ ਮੁੱਦੇ ‘ਤੇ ਫੇਲ੍ਹ ਹੋਈ ਸਰਕਾਰ ਨੇ ਲੁਟੇਰੇ ਬਣਾਏ ਪੰਜਾਬੀ ਨੌਜਵਾਨ
ਅੰਮ੍ਰਿਤਸਰ: ਪੰਜਾਬ ਵਿੱਚ 2017 ਦੀ ਚੋਣਾਂ ਦੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਵੱਲੋਂ ਗੁਟਕਾ ਸਾਹਿਬ ਫੜ ਕੇ ਚਾਰ ਹਫਤਿਆਂ ‘ਚ ਨਸ਼ਾ (Drugs) ਖ਼ਤਮ ਕਰਨ ਦੀ ਗੱਲ ਕੀਤੀ ਗਈ ਸੀ ਅਤੇ ਨਸ਼ੇ (Drugs) ਦੇ ਖ਼ਿਲਾਫ਼ ਐੱਸ.ਟੀ.ਐੱਫ. ਦਾ ਗਠਨ ਵੀ ਕੀਤਾ ਗਿਆ ਸੀ, ਪਰ ਪੰਜਾਬ ਵਿੱਚ ਅੱਜ ਵੀ ਨਸ਼ਾ (Drugs) ਉਸੇ ਤਰ੍ਹਾਂ ਹੀ ਵਿਕ ਰਿਹਾ ਹੈ ਅਤੇ ਉਸੇ ਤਰ੍ਹਾਂ ਹੀ ਨੌਜਵਾਨ ਇਸ ਦਾ ਸ਼ਿਕਾਰ ਵੀ ਬਣ ਰਹੇ ਹਨ। ਅਜਿਹਾ ਹੀ ਮਾਮਲਾ ‘ਚ ਪੁਲਿਸ (police) ਨੇ 5 ਮੁਲਜ਼ਮ ਕਾਬੂ ਕੀਤੇ ਹਨ, ਪੁਲਿਸ (police) ਮੁਤਾਬਕ ਮੁਲਜ਼ਮ ਲੁੱਟ ਦੀ ਪੂਰਤੀ ਲਈ ਲੁੱਟਖੋਹ ਕਰਦੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ (court) ਪੇਸ਼ ਕਰਕੇ ਰਿਮਾਂਡ (remand) ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ (remand) ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।