ਬਠਿੰਡਾ 'ਚ 5 ਸਾਲਾ ਮਾਸੂਮ ਨੂੰ ਕੁੱਤਿਆਂ ਨੇ ਨੋਚਿਆ, ਇਲਾਜ ਦੌਰਾਨ ਹੋਈ ਮੌਤ - ਪੰਜ ਸਾਲਾ ਬੱਚੀ ਦੀ ਮੌਤ
ਬਠਿੰਡਾ: ਅਵਾਰਾ ਕੁੱਤਿਆਂ ਦੇ ਨੋਚਣ ਨਾਲ ਇੱਕ ਪੰਜ ਸਾਲਾ ਬੱਚੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਵਨ ਯਾਦਵ ਨੇ ਦੱਸਿਆ ਕਿ ਪੱਛਮੀ ਬੰਗਾਲ ਤੋਂ ਕੁਝ ਲੇਬਰ ਏਮਸ ਵਿੱਚ ਕੰਮ ਕਰ ਰਹੇ ਹਨ। ਸ਼ਾਮ ਲਾਲ ਵੀ ਏਮਸ ਵਿੱਚ ਹੀ ਕੰਮ ਕਰਦਾ ਹੈ। ਲੰਘੇ ਦਿਨੀਂ ਸ਼ਾਮ ਲਾਲ ਦੀ ਕੁੜੀ ਲਾਪਤਾ ਹੋ ਗਈ ਸੀ। ਕਰੀਬ 10 ਵਜੇ ਉਨ੍ਹਾਂ ਨੂੰ ਉਨ੍ਹਾਂ ਦੀ ਧੀ ਝਾੜੀਆਂ ਵਿੱਚ ਪਈ ਮਿਲੀ, ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਜਿਥੇ ਉਸਦੀ ਮੌਤ ਹੋ ਗਈ। ਐਮਰਜੈਂਸੀ ਮੈਡੀਕਲ ਅਫਸਰ ਹਰਸ਼ਿਤ ਗੋਇਲ ਨੇ ਦੱਸਿਆ ਕਿ ਕੁੜੀ ਦੀ ਮੌਤ ਦੇ ਅਸਲ ਕਾਰਨ ਕੀ ਹੈ ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ।