ਕੇਂਦਰੀ ਜੇਲ ਫਿਰੋਜ਼ਪੁਰ ਦੇ ਇੱਕ ਮੁਲਾਜ਼ਮ ਕੋਲੋਂ 5 ਮੋਬਾਈਲ ਫੋਨ ਤੇ ਸਿਮ ਬਰਾਮਦ - ਮੁਲਾਜ਼ਮ ਕੋਲੋਂ 5 ਮੋਬਾਈਲ ਫੋਨ ਤੇ ਸਿਮ ਬਰਾਮਦ
ਫਿਰੋਜ਼ਪੁਰ:ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਚੈਕਿੰਗ ਦੌਰਾਨ ਜੇਲ੍ਹ ਸਟਾਫ਼ ਨੇ ਵਾਰਡਨ ਗੁਰਮੀਤ ਸਿੰਘ ਕੋਲੋਂ 3 ਟੱਚ ਸਕਰੀਨ ਮੋਬਾਈਲ ਫੋਨ, 5 ਮੋਬਾਈਲ ਫੋਨ ਸਿਮ ਬਰਾਮਦ ਕੀਤੇ ਗਏ ਹਨ। ਇਸ ਬਾਰੇ ਦੱਸਦੇ ਹੋਏ ਸਥਾਨਕ ਡੀਐਸਪੀ ਬਰਿੰਦਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਵਾਰਡਨ ਦੀ ਡਿਊਟੀ ਰਾਤ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਟਾਵਰ ਨੰਬਰ 1 ’ਤੇ ਸੀ। ਗੁਰਮੀਤ ਸਿੰਘ ਦਾ ਬੈਗ (ਕਿੱਟ) ਜਦੋਂ ਸ਼ਿਵਚੰਦ ਡਿਪਟੀ ਸੁਪਰਡੈਂਟ ਸਿਕਿਓਰਿਟੀ ਦੀ ਹਾਜ਼ਰੀ 'ਚ ਚੈਕ ਕੀਤਾ ਗਿਆ। ਤਲਾਸ਼ੀ ਦੇ ਦੌਰਾਨ ਗੁਰਮੀਤ ਸਿੰਘ ਕੋਲੋਂ ਤਲਾਸ਼ੀ 'ਚ ਇੱਕ ਪਾਰਸਲ ਟੇਪ ਨਾਲ ਲਪੇਟਿਆ ਮਿਲਿਆ, ਜਦੋਂ ਖੋਲ੍ਹਿਆ ਗਿਆ ਤਾਂ ਉਸ 'ਚ 3 ਟੱਚ ਸਕਰੀਨ ਮੋਬਾਈਲ ਸਨ ਅਤੇ ਸਿਮ ਬਰਾਮਦ ਹੋਏ । ਫਿਰੋਜ਼ਪੁਰ ਥਾਣਾ ਪੁਲਿਸ ਸਟੇਸ਼ਨ ਨੇ ਵਾਰਡਨ ਗੁਰਮੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।