ਬਠਿੰਡਾ 'ਚ ਕਾਰ ਅਤੇ ਟਰਾਲੇ 'ਚ ਟੱਕਰ, 5 ਦੀ ਮੌਤ ਤੇ ਇੱਕ ਫੱਟੜ - ਬਠਿੰਡਾ 'ਚ ਕਾਰ ਅਤੇ ਟਰਾਲੇ 'ਚ ਟੱਕਰ
ਬਠਿੰਡਾ: ਜ਼ਿਲ੍ਹੇ ਦੇ ਮੌੜ ਮੰਡੀ ਅਤੇ ਰਾਮਪੁਰਾ ਰੋਡ ਵਿਖੇ ਪੈਂਦੇ ਪਿੰਡ ਰਾਮ ਨਗਰ ਦੇ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਕਾਰ ਅਤੇ ਟਰਾਲੇ ਦੀ ਟੱਕਰ ਹੋ ਗਈ। ਇਸ ਟੱਕਰ ਦੇ ਵਿੱਚ ਕਾਰ ਵਿੱਚ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਸੁਖਦੀਪ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫੱਟੜ ਸੁਖਦੀਪ ਸਿੰਘ ਨੂੰ ਇਲਾਜ ਵਾਸਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ।ਐਮਰਜੈਂਸੀ ਮੈਡੀਕਲ ਅਫ਼ਸਰ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਦੀ ਹਾਲਤ ਕਾਫੀ ਗੰਭੀਰ ਹੈ, ਉਸ ਨੂੰ ਮੈਡੀਕਲ ਕਾਲਜ ਰੈਫ਼ਰ ਕੀਤਾ ਜਾਵੇਗਾ। ਡੀਐੱਸਪੀ ਰਛਪਾਲ ਸਿੰਘ ਨੇ ਕਿਹਾ ਕਿ ਆਰੋਪੀ ਟਰੱਕ ਡਰਾਇਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਟਰੱਕ ਡਰਾਇਵਰ ਦੀ ਪਹਿਚਾਣ ਦਰਸ਼ਨ ਸਿੰਘ ਜ਼ਿਲ੍ਹਾ ਸੰਗਰੂਰ ਦੇ ਤੌਰ ਉੱਤੇ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਹਰਮਨਜੀਤ ਸਿੰਘ, ਅਰਮਾਨ ਸਿੰਘ, ਦਿਨੇਸ਼ ਸਿੰਘ, ਮਨਪ੍ਰੀਤ ਅਤੇ ਹਰਮਨ ਸਿੰਘ ਦੇ ਤੌਰ ਉੱਤੇ ਹੋਈ ਹੈ, ਇਨ੍ਹਾਂ ਸਾਰਿਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਸੁਖਦੀਪ ਸਿੰਘ ਵਾਸੀ ਜੱਜਲ ਫੱਟੜ ਹੋ ਗਿਆ ਹੈ। ਪੁਲਿਸ ਨੇ ਦੋਸ਼ੀ ਟਰੱਕ ਡਰਾਇਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਏਗੀ।