ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਵਿਡ-19 ਦੇ 5 ਮਰੀਜ਼ਾਂ ਦੇ ਟੈਸਟ ਆਏ ਨੈਗੇਟਿਵ - ਕੋਰੋਨਾ ਵਾਇਰਸ
ਜ਼ਿਲ੍ਹਾ ਸ੍ਰੀ ਫ਼ਤਿਹਗੜ ਸਾਹਿਬ ਦੇ ਹਲਕਾ ਅਮਲੋਹ ਵਿੱਚ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਵਾਇਰਸ ਦੇ ਚਲਦੇ 5 ਲੋਕਾਂ ਦੇ ਟੈਸਟ ਲਏ ਗਏ ਸਨ, ਜੋ ਸਾਰੇ ਹੀ ਨੈਗੇਟਿਵ ਆਏ ਹਨ। 5 ਲੋਕਾਂ ਵਿੱਚ ਇੱਕ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦਾ ਪੀਐਸਓ ਵੀ ਸ਼ਾਮਿਲ ਹੈ, ਜੋ ਹਲਕਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘਵਾਲਾ ਦਾ ਰਹਿਣ ਵਾਲਾ ਹੈ, ਜਿਸ ਦਾ ਪਹਿਲਾ ਟੈਸਟ ਨੈਗੇਟਿਵ ਆਇਆ ਹੈ। ਜਦ ਕਿ ਦੂਜਿਆਂ ਦੇ ਟੈਸਟ ਲੈ ਕੇ ਫ਼ਰੀਦਕੋਟ ਭੇਜੇ ਗਏ ਹਨ। ਇਨ੍ਹਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਹ ਜਾਣਕਾਰੀ ਐਸਡੀਐਮ ਅਮਲੋਹ ਆਨੰਦ ਸਾਗਰ ਸ਼ਰਮਾ ਨੇ ਦਿੱਤੀ।