ਪੰਜਾਬ

punjab

ETV Bharat / videos

ਕਿਸਾਨਾਂ ਦੇ ਭਲੇ ਦੀ ਅਰਦਾਸ ਲਈ ਕੱਢਿਆ 45 ਕਿਲੋਮੀਟਰ ਲੰਬਾ ਪੈਦਲ ਮਾਰਚ - 45 ਕਿਲੋਮੀਟਰ ਦਾ ਪੈਦਲ ਮਾਰਚ

By

Published : Jan 28, 2021, 3:52 PM IST

ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਅਰਦਾਸ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੱਥੇਬੰਦੀ ਨੇ ਬੁੱਢਾ ਸਾਹਿਬ ਜੀ ਦੀ ਧਰਤੀ ਰਮਦਾਸ ਤੋਂ 45 ਕਿਲੋਮੀਟਰ ਦਾ ਪੈਦਲ ਮਾਰਚ ਸ੍ਰੀ ਦਰਬਾਰ ਸਾਹਿਬ ਲਈ ਕੱਢਿਆ, ਜਿਸ ਵਿੱਚ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਧਰਨਾਕਾਰੀਆਂ ਦੀ ਤੰਦਰੁਸਤੀ ਅਤੇ ਜਲਦ ਮਸਲਾ ਹੱਲ ਹੋਣ ਦੀ ਅਰਦਾਸ ਕੀਤੀ। ਇਸ ਮੌਕੇ ਪੈਦਲ ਮਾਰਚ ਕਰ ਰਹੇ ਬੀਬੀ ਜਸਬੀਰ ਕੌਰ ਕੁਲਵੰਤ ਸਿੰਘ ਨੇ ਕਿਹਾ ਇਸ ਪੈਦਲ ਮਾਰਚ ਦਾ ਮੁੱਖ ਉਦੇਸ਼ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾ ਲਈ ਭਲੇ ਦੀ ਸ੍ਰੀ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਨਾ ਹੈ।

ABOUT THE AUTHOR

...view details