ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁੱਜੀ ਕੋਰੋਨਾ ਵੈਕਸੀਨ ਦੀ 4400 ਡੋਜ਼
ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਦੀ ਵੈਕਸੀਨ ਨੂੰ ਤਤਕਾਲੀਨ ਮਨਜ਼ੂਰੀ ਮਿਲਣ ਤੋਂ ਬਾਅਦ ਵੈਕਸੀਨ ਵੱਖ ਵੱਖ ਜ਼ਿਲ੍ਹਿਆਂ 'ਚ ਪੁੱਜ ਰਹੀ ਹੈ, ਇਸੇ ਲੜੀ ਦੇ ਤਹਿਤ ਸਥਾਨਕ ਜ਼ਿਲ੍ਹੇ ਦੇ 'ਚ ਕੋਰੋਨਾ ਦੀ ਵੈਕਸੀਨ ਦੀ 4400 ਡੋਜ਼ ਪਹੁੰਚ ਗਈ ਹੈ। ਐੱਸਡੀਐੱਮ ਨੇ ਦੱਸਿਆ ਕਿ ਭਲਕੇ ਤੋਂ ਟੀਕਾਕਰਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਗੇੜ 'ਚ ਹੈਲਥ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ।