ਪੰਜਾਬ ਦੇ 4 ਜਵਾਨਾਂ ਨੇ ਪੀਤਾ ਸ਼ਹਾਦਤ ਦਾ ਜਾਮ
ਚੰਡੀਗੜ੍ਹ: 15-16 ਜੂਨ ਦੀ ਦਰਮਿਆਨੀ ਰਾਤ ਲਦਾਖ ਦੀ ਗਲਵਾਨ ਘਾਟੀ 'ਚ ਭਾਰਤ ਤੇ ਚੀਨੀ ਫੌਜਾਂ ਵਿਚਕਾਰ ਹੋਈ ਹਿੰਸਕ ਝੜਪ 'ਚ ਦੇਸ਼ ਦੀ ਰੱਖਿਆ ਕਰਦੇ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਜਵਾਨਾਂ 'ਚ ਪੰਜਾਬ ਦੇ 4 ਸਪੂਤ ਵੀ ਸ਼ਾਮਲ ਸਨ। ਪੰਜਾਬ ਦੇ ਵੱਖੋਂ ਵੱਖ ਜ਼ਿਲਿਆਂ ਨਾਲ ਸੰਬੰਧ ਰੱਖਦੇ ਸਤਨਾਮ ਮਿੰਘ, ਗੁਰਵਿੰਦਰ ਸਿੰਘ, ਗੁਰਤੇਜ ਸਿੰਘ ਤੇ ਮਨਦੀਪ ਸਿੰਘ ਨੇ ਦੇਸ਼ ਦੀ ਰੱਖਿਆ ਕਰਦਿਆਂ ਇਤਿਹਾਸ ਦੇ ਪੰਨਿਆਂ 'ਚ ਹਮੇਸ਼ਾ ਲਈ ਆਪਣਾ ਨਾਅ ਦਰਜ ਕਰਵਾ ਦਿੱਤਾ। ਮੁਲਕ ਲਈ ਜਾਨਾਂ ਵਾਰਨ ਵਾਲੇ ਇਨ੍ਹਾਂ ਸੂਰਵੀਰਾਂ ਦਾ ਕਰਜ਼ ਤਾਂ ਕਦੇ ਨਹੀਂ ਚੁਕਾਇਆ ਜਾ ਸਕਦਾ ਪਰ ਮਾਲੀ ਮਦਦ ਵੱਜੋਂ ਮੁੱਖ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਲਈ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਾ ਐਲਾਨ ਜ਼ਰੂਰ ਕੀਤਾ ਹੈ। ਇੱਕ ਪਾਸੇ ਜਿੱਥੇਂ ਵੀਰਾਂ ਦੀ ਸ਼ਹਾਦਤ 'ਤੇ ਦੇਸ਼ਵਾਸੀਆਂ ਦੀਆਂ ਅੱਖਾਂ ਨਮ ਹਨ ਉਥੇ ਹੀ ਚੀਨ ਖ਼ਿਲਾਫ ਗੁੱਸਾ ਵੀ ਹੈ।