ਕਾਰ ਤੇ ਟੱਕਰ ਵਿਚਾਲੇ ਟੱਕਰ, ਵਾਲ-ਵਾਲ ਬਚੀ ਜਾਨ - people
ਫਿਲੌਰ: ਪਿੰਡ ਭੱਟੀਆਂ ਦੇ ਮੇਨ ਹਾਈਵੇ ‘ਤੇ ਇੱਕ ਸੜਕ ਹਾਦਸਾ (Road accident) ਹੋਇਆ ਹੈ। ਇਹ ਹਾਦਸੇ ਵਿੱਚ ਟੱਕਰ ਤੇ ਕਾਰ ਵਿਚਾਲੇ ਹੋਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਕਾਰ ਚਾਲਕ ਦੀ ਪਤਨੀ ਜੋਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛੋ ਆ ਰਹੇ ਸੇਬਾਂ ਨਾਲ ਭਰੇ ਟਰੱਕ ਨੇ ਟੱਕਰ ਮਾਰ ਮਾਰੀ ਹੈ। ਜਿਸ ਕਰਕੇ ਉਨ੍ਹਾਂ ਦੀ ਕਾਰ ਮੇਨ ਹਾਈਵੇ ਤੋਂ ਥੱਲੇ ਲਿੰਕ ਰੋਡ ‘ਤੇ ਡਿੱਗ ਗਈ ਹੈ। ਜਿਸ ਕਰਕੇ ਉਹ ਜ਼ਖ਼ਮੀ (Injured) ਹੋ ਗਏ ਹਨ, ਪਰ ਹਾਦਸੇ ਵਿੱਚ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਏ.ਐੱਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ (Civil Hospital) ਵਿੱਚ ਭਰਤੀ ਕਰਵਾਇਆ ਗਿਆ ਹੈ।