ਜਲੰਧਰ 'ਚ 1 ਸਾਲ ਦੇ ਬੱਚੇ, 8 ਸਾਲ ਦੀ ਬੱਚੀ ਸਣੇ 4 ਲੋਕਾਂ ਨੂੰ ਹੋਇਆ ਕੋਰੋਨਾ ਵਾਇਰਸ - ਕੋਰੋਨਾ ਵਾਇਰਸ
ਜਲੰਧਰ: ਸ਼ਹਿਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਵੀਰਵਾਰ ਨੂੰ 6 ਮਾਮਲੇ ਪੌਜ਼ੀਟਿਵ ਆਏ ਸਨ, ਜਿਸ ਨਾਲ ਜਲੰਧਰ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 31 ਹੋ ਗਈ ਸੀ। ਉੱਥੇ ਹੀ ਸ਼ੁੱਕਰਵਾਰ ਨੂੰ ਭਾਵ ਕਿ ਅੱਜ 2 ਬੱਚਿਆਂ ਸਮੇਤ 4 ਹੋਰ ਮਾਮਲੇ ਪੌਜ਼ੀਟਿਵ ਆਉਣ ਤੋਂ ਬਾਅਦ ਇਹ ਗਿਣਤੀ ਵੱਧ ਕੇ 35 ਤੱਕ ਪਹੁੰਚ ਗਈ ਹੈ। ਜਲੰਧਰ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਟੀਪੀ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਏ 4 ਪੌਜ਼ੀਟਿਵ ਕੇਸਾਂ ਵਿੱਚੋਂ 3 ਰਾਜਾ ਗਾਰਡਨ ਇਲਾਕੇ ਦੇ ਹਨ। ਇਨ੍ਹਾਂ ਮਰੀਜ਼ਾ 'ਚ ਇੱਕ ਸਾਲ ਦਾ ਬੱਚਾ, 8 ਸਾਲ ਦੀ ਇੱਕ ਬੱਚੀ ਸਮੇਤ ਇੱਕ ਬਜ਼ੁਰਗ ਮਹਿਲਾ ਸ਼ਾਮਲ ਹੈ। ਦੂਜੇ ਪਾਸੇ ਚੌਥਾ ਮਾਮਲਾ ਜਲੰਧਰ ਦੇ ਪੁਰਾਣੀ ਸਬਜ਼ੀ ਮੰਡੀ ਇਲਾਕੇ ਦਾ ਹੈ ਜਿੱਥੇ 24 ਸਾਲ ਦੇ ਇੱਕ ਵਿਅਕਤੀ ਨੂੰ ਵੀ ਕੋਰੋਨਾ ਪੌਜ਼ੀਟਿਵ ਆਇਆ ਹੈ।