ਲੁੱਟ-ਖੋਹ ਕਰਨ ਵਾਲੇ ਗੈਂਗ ਦੇ 4 ਮੈਂਬਰ ਕਾਬੂ - ਰਿਮਾਂਡ
ਜਲੰਧਰ: ਪੁਲਿਸ (Police) ਨੇ ਇਲਾਕੇ ਵਿੱਚ ਲੁੱਟਖੋਹ ਕਰਨ ਵਾਲੇ ਮਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਔਜ਼ਾਰ ਵੀ ਬਰਾਮਦ ਕੀਤੇ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਸਬ ਇੰਸਪੈਕਟਰ ਸੁਖਦੇਵ ਸਿੰਘ (Sub Inspector Sukhdev Singh) ਨੇ ਦੱਸਿਆ ਕਿ ਪੁਲਿਸ (Police) ਪਾਰਟੀ ਨੇ ਇਲਾਕੇ ਵਿੱਚ ਗਸ਼ਟ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ (Court) ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ (Remand) ਹਾਸਲ ਕੀਤਾ ਹੈ। ਪੁਲਿਸ (Police) ਨੂੰ ਮੁਲਜ਼ਮਾਂ ਤੋਂ ਰਿਮਾਂਡ (Remand) ਦੌਰਾਨ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ (Police) ਮੁਤਾਬਕ ਮੁਲਜ਼ਮਾਂ ਦਾ ਇੱਕ ਸਾਥੀ ਹਾਲੇ ਵੀ ਪੁਲਿਸ (Police) ਦੀ ਗ੍ਰਿਫ ਤੋਂ ਬਾਹਰ ਹੈ। ਪੁਲਿਸ (Police) ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ (Arrested) ਕਰਨ ਦਾ ਦਾਅਵਾ ਕਰ ਰਹੀ ਹੈ।