ਪੰਜਾਬ

punjab

ETV Bharat / videos

ਮੱਖੂ 'ਚ ਚਾਰ ਘੰਟੇ ਪੂਰਨ ਰਿਹਾ ਰੇਲ ਰੋਕੋ ਅੰਦੋਲਨ - Agriculture laws to be repealed

By

Published : Feb 18, 2021, 7:53 PM IST

ਫ਼ਿਰੋਜ਼ਪੁਰ: ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਅੱਜ ਪੂਰੇ ਭਾਰਤ ਵਿੱਚ ਕਿਸਾਨਾਂ ਨੇ 4 ਘੰਟੇ ਲਈ ਰੇਲ ਪਹੀਆ ਜਾਮ ਰੱਖਿਆ। ਇਸੇ ਤਰ੍ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲਵੇ ਟਰੈਕ ਜਾਮ ਕੀਤਾ ਗਿਆ। ਸ਼ਹਿਰ ਮੱਖੂ ਵਿੱਚ ਕਿਸਾਨਾਂ, ਮਜ਼ਦੂਰਾਂ,ਤੇ ਬੀਬੀਆਂ ਵਲੋਂ ਰੇਲਵੇ ਟਰੈਕ ਜਾਮ ਕੀਤਾ ਗਿਆ। ਇਹ ਜਾਮ ਸ਼ਾਮ ਚਾਰ ਵਜੇ ਤੱਕ ਜਾਰੀ ਰਿਹਾ। ਕਿਸਾਨਾਂ ਦੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਬਿਜਲੀ ਸੋਧ ਬਿੱਲ 2020 ਰੱਦ ਕਰੋ, ਪ੍ਰਦੂਸ਼ਣ ਐਕਟ ਰੱਦ ਕਰੋ, ਮਜ਼ਦੂਰਾਂ ਨੂੰ ਸਸਤਾ ਅਨਾਜ ਜਾਰੀ ਰਹੇ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕੀਤਾ ਜਾਵੇ, ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤੇ ਜਾਣ।

ABOUT THE AUTHOR

...view details