ਗੜ੍ਹਸ਼ੰਕਰ ਪੁਲਿਸ ਨੇ 360 ਕਿਲੋ ਚੂਰਾ ਪੋਸਤ ਕੀਤਾ ਬਰਾਮਦ - hoshiarpur latest news
ਹੁਸ਼ਿਆਰਪੁਰ: ਗੜ੍ਹਸ਼ੰਕਰ ਦੀ ਪੁਲਿਸ ਨੇ ਨਾਕੇ ਦੌਰਾਨ 360 ਕਿਲੋ ਚੂਰਾ ਪੋਸਤ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਐਸਐਚਓ ਇਕਬਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਬਿਨੇਵਾਲ ਚੌਂਕੀ ਇੰਚਾਰਜ ਸਤਵਿੰਦਰ ਸਿੰਘ ਵੱਲੋਂ ਬਿਨੇਵਾਲ ਦੇ ਬਾਰਾਪੁਰ ਦੇ ਵਿੱਚ ਨਾਕਾ ਲਗਾਇਆ ਹੋਇਆ ਸੀ ਤੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਬਾਬਾ ਢਾਬੇ ਕੋਲ ਖੜ੍ਹੇ ਕੈਂਟਰ ਦੇ ਵਿੱਚ ਡੋਡੇ ਚੂਰਾ ਪੋਸਤ ਮੌਜੂਦ ਹੈ, ਜਿਵੇਂ ਹੀ ਉਨ੍ਹਾਂ ਦੀ ਨਜ਼ਰ ਕੈਂਟਰ ਗੱਡੀ 'ਤੇ ਪਈ ਤਾਂ ਗੱਡੀ ਚਾਲਕ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ ਰੱਖੇ ਥੈਲਿਆਂ ਵਿੱਚੋਂ 360 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ।