ਦਿੱਲੀ ਦੇ ਨਿਜ਼ਾਮੂਦੀਨ ਤੋਂ ਆਏ 32 ਲੋਕਾਂ ਨੂੰ ਘਰ ਵਿੱਚ ਰਹਿਣ ਦੀ ਦਿੱਤੀ ਗਈ ਹਦਾਇਤ: ਡੀਸੀ
ਫ਼ਤਹਿਗੜ੍ਹ ਸਾਹਿਬ : ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਵਿੱਚ ਹੋਏ ਧਾਰਮਿਕ ਸੰਮੇਲਨ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚੋਂ ਫਤਿਹਗੜ੍ਹ ਸਾਹਿਬ ਤੋਂ ਵੀ 32 ਲੋਕ ਸਾਹਮਣੇ ਆਏ ਹਨ। ਜਿਸ ਬਾਰੇ ਗੱਲਬਾਤ ਕਰਦੇ ਹੋਏ ਡੀਸੀ ਫ਼ਤਹਿਗੜ੍ਹ ਸਾਹਿਬ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਜੋ ਵਿਅਕਤੀ ਦਿੱਲੀ ਤੋਂ ਆਏ ਸਨ ਉਹ ਸਾਰੇ ਠੀਕ ਹਨ ਅਤੇ ਉਨ੍ਹਾਂ ਨੂੰ ਘਰ ਦੇ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ।