ਏਅਰ ਫੋਰਸ ਦੇ 31 ਅਫ਼ਸਰਾਂ ਨੇ ਸਾਈਕਲ ਰੈਲੀ ਕੱਢ ਹੁਸੈਣੀਵਾਲਾ ਬਾਰਡਰ ਉੱਤੇ ਸ਼ਹੀਦਾਂ ਨੂੰ ਕੀਤਾ ਨਮਨ - cycle rally to hussainiwala border
ਏਅਰ ਫੋਰਸ ਦੇ 31 ਅਫ਼ਸਰਾਂ ਨੇ ਰਾਜਸਥਾਨ ਦੇ ਸੁਰਤਗੜ੍ਹ ਤੋਂ ਹੁਸੈਨੀਵਾਲਾ ਸਮਾਰਕ ਤੱਕ ਸਾਈਕਲ ਰੈਲੀ ਕਰ ਸ਼ਹੀਦਾਂ ਨੂੰ ਨਮਨ ਕੀਤਾ ਗਿਆ। ਇਸ ਸਾਈਕਲ ਰੈਲੀ ਦਾ ਸਵਾਗਤ ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਕੀਤਾ। ਰੈਲੀ ਦੇ ਨਾਲ ਆਏ ਏਅਰਫੋਰਸ ਦੇ ਅਫ਼ਸਰ ਨੇ ਕਿਹਾ ਕਿ ਇਹ ਰੈਲੀ ਸੁਰਤਗੜ੍ਹ ਤੋਂ ਚੱਲ ਕੇ ਗੰਗਾਨਗਰ ਤੋਂ ਹੁੰਦੇ ਹੋਏ ਅਬੋਹਰ ਫਾਜ਼ਿਲਕਾ ਤੋਂ ਫਿਰੋਜ਼ਪੁਰ ਪਹੁੰਚੀ ਹੈ। ਇਹ ਰੈਲੀ ਸ਼ਹੀਦਾਂ ਨੂੰ ਆਪਣੀ ਸਰਧਾਂਜਲੀ ਦੇ ਕੇ 30 ਤਾਰੀਕ ਨੂੰ ਵਾਪਿਸ ਸੁਰਤਗੜ੍ਹ ਪਹੁੰਚੇਗੀ। ਇਸ ਰੈਲੀ ਦਾ ਮਕਸਦ ਦੇਸ਼ ਦੇ ਸ਼ਹੀਦਾਂ ਨੂੰ ਆਪਣੀ ਸਰਧਾਂਜਲੀ ਦੇ ਨਾਲ-ਨਾਲ ਵਾਤਾਵਰਣ ਵਿਚ ਸੁਧਾਰ ਦਾ ਸੁਨੇਹਾ ਦਿੰਦੀ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਕਿਹਾ ਕਿ ਇਹ ਏਅਰਫੋਰਸ ਦਾ ਇਕ ਵੱਡਾ ਉਪਰਾਲਾ ਹੈ ਜੋ ਕਿ ਇਹ ਲੋਕ ਰੋਜ਼ਾਨਾ ਕਰਦੇ ਰਹਿੰਦੇ ਹਨ ਤੇ ਉਹ ਇਨ੍ਹਾਂ ਦਾ ਸਵਾਗਤ ਕਰਦੇ ਹਨ।