'ਬੇਟੀ ਬਚਾਉ-ਬੇਟੀ ਪੜਾਉ' ਸਕੀਮ ਅਧੀਨ 300 ਲੜਕੀਆਂ ਨੂੰ ਦਿੱਤੀ ਜਾ ਰਹੀ ਟੂਰਿਸਟ ਗਾਇਡ ਦੀ ਸਿੱਖਿਆ - 'ਬੇਟੀ ਬਚਾਉ-ਬੇਟੀ ਪੜਾਉ' ਸਕੀਮ
ਅੰਮ੍ਰਿਤਸਰ: ਬੀਬੀਕੇ ਡੀਏਵੀ ਕਾਲਜ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਉ-ਬੇਟੀ ਪੜਾਉ ਸਕੀਮ ਅਧੀਨ 300 ਲੜਕੀਆਂ ਨੂੰ ਟੂਰਿਸਟ ਗਾਇਡ ਦੇ ਤੌਰ ਉੱਤੇ ਸਿੱਖਿਆ ਦਿੱਤੀ ਜਾ ਰਹੀ ਹੈ। ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਹਿਯੋਗ ਦੁਆਰਾ ਭਾਰਤ ਸਰਕਾਰ ਦੀ 'ਬੇਟੀ ਬਚਾਓ ਬੇਟੀ ਪੜ੍ਹਾਓ' ਯੋਜਨਾ ਅਧੀਨ 300 ਵਿਦਿਆਰਥਣਾਂ ਦੇ ਲਈ ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੁਆਰਾ 5 ਮਾਰਚ ਤੋਂ 20 ਮਾਰਚ ਤੱਕ 'ਫੀਮੇਲ ਟੂਰਿਸਟ ਗਾਈਡ' ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਪਹਿਲੇ ਤਕਨੀਕੀ ਸ਼ੈਸ਼ਨ ਦਾ ਆਰੰਭ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਭਾਸ਼ਣ ਨਾਲ ਹੋਇਆ, ਜੋ ਆਪ ਵੀ ਟੂਰਿਸਟ ਵਿਭਾਗ ਦੇ ਡਾਇਰੈਕਟਰ ਰਹੇ ਚੁੱਕੇ ਹਨ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਪੂਰੇ ਸੰਸਾਰ 'ਚ ਵਿਅਸਤ ਟੂਰਿਸਟ ਸਥਾਨ ਹੈ। ਇੱਕ ਸ੍ਰਸ਼ੇਠ ਗਾਈਡ ਲਈ ਇਹ ਜ਼ਰੂਰੀ ਹੈ ਕਿ ਉਹ ਇਤਿਹਾਸ ਦਾ ਚੰਗਾ ਜਾਣਕਾਰ ਹੋਵੇ ਅਤੇ ਉਸਦਾ ਆਪਣੀ ਭਾਸ਼ਾ 'ਤੇ ਪਕੜ ਹੋਣੀ ਜ਼ਰੂਰੀ ਹੈ। ਗਾਈਡ ਨੂੰ ਟੂਰਿਸਟ ਸਥਾਨਾਂ ਦੇ ਵਿਸ਼ੇ 'ਚ ਪ੍ਰਸਿਧ ਕਹਾਣੀਆਂ ਵੀ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਸੈਲਾਨੀਆਂ ਦੀ ਰੁਚੀ ਉਸ ਸਥਾਨ ਦੇ ਪ੍ਰਤੀ ਜਾਗਰੁਕ ਹੋਵੇ।