ਚੰਡੀਗੜ੍ਹ: ਜਲੰਧਰ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਦੀ ਕੋਰੋਨਾ ਨਾਲ ਹੋਈ ਮੌਤ - ਜਲੰਧਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਚੰਡੀਗੜ੍ਹ: ਚੰਡੀਗੜ੍ਹ ਦੇ ਪੀਜੀਆਈ 'ਚੋਂ ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ 30 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਜਲੰਧਰ ਦਾ ਰਹਿਣ ਵਾਲਾ ਸੀ। ਉਹ 29 ਅਪ੍ਰੈਲ ਨੂੰ ਪੀਜੀਆਈ 'ਚ ਦਾਖਲ ਹੋਇਆ ਸੀ। ਦੱਸ ਦਈਏ ਕਿ ਜਲੰਧਰ ਵਿੱਚ ਹੁਣ ਤੱਕ ਇਹ 5ਵੀਂ ਮੌਤ ਹੈ ਤੇ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 137 ਪਹੁੰਚ ਚੁੱਕੀ ਹੈ।