ਫਾਜ਼ਿਲਕਾ 'ਚ ਨਸ਼ੀਲੀਆਂ ਗੋਲੀਆਂ ਸਣੇ 3 ਔਰਤਾਂ ਗ੍ਰਿਫ਼ਤਾਰ - fazilka news
ਫਾਜ਼ਿਲਕਾ: ਥਾਣਾ ਅਰਨੀ ਵਾਲਾ ਪੁਲਿਸ ਨੇ ਇੱਕ ਹੀ ਪਰਵਾਰ ਦੀਆਂ ਤਿੰਨ ਔਰਤਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਔਰਤਾਂ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਚਾਰੇ ਪਰਿਵਾਰਿਕ ਮੈਂਬਰ ਇੱਕ ਕਾਰ ਵਿੱਚ ਸਵਾਰ ਹੋ ਕੇ ਆ ਰਹੇ ਸਨ ਜਿਨ੍ਹਾਂ ਨੂੰ ਨਾਕਾਬੰਦੀ ਉੱਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਤੋਂ 800 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆ ਗਈਆਂ ਪਰ ਕਾਰ ਚਾਲਕ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਦੇ ਨਾਲ ਹੀ ਤਿੰਨੇ ਔਰਤਾਂ ਮੌਕੇ ਤੋਂ ਗ੍ਰਿਫ਼ਤਾਰ ਕੀਤੀ ਗਈਆਂ ਜਿਨ੍ਹਾਂ ਵਿੱਚ ਸ਼ੀਲੋ ਬਾਈ, ਉਸ ਦੀ ਧੀ ਤੇ ਉਸਦੀ ਨੁੰਹ ਸ਼ਾਮਿਲ ਹਨ। ਇਸ ਪਰਵਾਰ ਦੇ ਮੈਬਰਾਂ ਉੱਤੇ ਪਹਿਲਾਂ ਵੀ ਕਾਫ਼ੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।