ਸਮਰਾਲਾ ਪੁਲਿਸ ਨੇ 260 ਗ੍ਰਾਮ ਹੈਰੋਇਨ ਸਮੇਤ 3 ਤਸਕਰ ਕੀਤੇ ਕਾਬੂ - ਸਮਰਾਲਾ ਪੁਲਿਸ
ਲੁਧਿਆਣਾ ਵਿਖੇ ਸਮਰਾਲਾ 'ਚ ਪੀ.ਪੀ.ਐਸ ਗੁਰਸਰਨਦੀਪ ਸਿੰਘ ਗਰੇਵਾਲ ਦੀ ਹਦਾਇਤਾਂ 'ਤੇ ਪਿੰਡ ਬਰਧਾਲਾ 'ਚ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਸਮਰਾਲਾ ਪੁਲਿਸ ਨੇ ਸਕੋਡਾ ਕਾਰ ਦੀ ਮੁਸ਼ਤੈਦੀ ਕੀਤੀ ਤਾਂ ਉਸ ਵਿਚੋਂ ਤਿੰਨ ਨੌਜਵਾਨ ਤੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈਰੋਇਨ ਉਨ੍ਹਾਂ ਨੌਜਵਾਨਾ ਨੇ ਕਪੜਿਆ 'ਚ ਰੱਖੀ ਹੋਈ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਨੌਜਵਾਨ ਫ਼ਿਰੋਜਪੁਰ ਦੇ ਜ਼ੀਰਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਫ਼ੜੇ ਗਏ ਇਹ ਤਿੰਨੇ ਤਸਕਰ ਫਿਰੋਜ਼ਪੁਰ ਇਲਾਕੇ ਵਿੱਚ ਹੈਰੋਇਨ ਸਪਲਾਈ ਦਾ ਧੰਦਾ ਕਰਦੇ ਹਨ।