3 ਨੌਜਵਾਨਾਂ ਨੇ ਇੱਕੋ ਵਿਅਕਤੀ ਤੋਂ ਠੱਗੇ 49 ਲੱਖ ਰੁਪਏ, ਵੇਖੋ ਵੀਡੀਓ - ਠੱਗੇ 49 ਲੱਖ ਰੁਪਏ
ਹਰ ਰੋਜ਼ ਆਨਲਾਈਨ ਠੱਗੀਆਂ, ਬੈਂਕ ਫਰੋਡ ਤੇ ਫੇਕ ਫਾਈਨੈਂਸ਼ਲ ਟ੍ਰਾਂਜੈਕਸ਼ਨਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਪਟਿਆਲਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਆਕਤਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਵੱਲੋਂ ਲੱਖਾ ਸਿੰਘ ਨਾਂਅ ਦੇ ਵਿਅਕਤੀ ਨੂੰ ਗੁਮਰਾਹ ਕਰ ਕੇ 49 ਲੱਖ 25 ਹਜਾਰ 212 ਰੁਪਏ ਦੀ ਠੱਗੀ ਕੀਤੀ ਗਈ ਹੈ। ਪੁਲਿਸ ਨੇ ਗਗਨ ਸਚਦੇਵਾ, ਅਮਿਤ ਕੁਮਾਰ ਅਤੇ ਦਿਪੇਸ਼ ਗੋਇਲ ਨਾਂਅ ਦੇ ਵਿਆਕਤਿਆਂ ਨੂੰ ਗ੍ਰਿਫਤਾਰ ਕਿਤਾ ਹੈ।