ਅੰਮ੍ਰਿਤਸਰ ਹੈਰੋਇਨ ਮਾਮਲਾ: ਮੁੱਖ ਮੁਲਜ਼ਮ ਦੇ ਘਰੋਂ ਮੁੜ ਬਰਾਮਦ ਹੋਈ ਹੈਰੋਇਨ - amritsar drug case
ਅੰਮ੍ਰਿਤਸਰ ਤੋਂ 194 ਕਿਲੋ ਬਰਾਮਦ ਕੀਤੀ ਹੈਰੋਇਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਅੰਕੁਸ਼ ਕਪੂਰ ਦੇ ਘਰੋਂ 3 ਕਿਲੋ ਅਤੇ 250 ਗ੍ਰਾਮ ਹੈਰੋਇਨ ਸਮੇਤ ਕੈਮੀਕਲ ਬਰਾਮਦ ਕੀਤਾ ਗਿਆ। ਇਸ ਬਰਾਮਦਗੀ ਦੌਰਾਨ ਐਸਟੀਐਫ ਨੇ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਤੋਂ ਬਾਅਦ ਉਸ ਦੇ ਘਰ ਛਾਪੇਮਾਰੀ ਕਰਕੇ ਉਸ ਦੀ ਨਿੱਜੀ ਅਲਮਾਰੀ 'ਚੋਂ ਹੈਰੋਇਨ ਤੇ ਕੈਮੀਕਲ ਬਰਾਮਦ ਕੀਤਾ। ਇਸ ਤੋਂ ਇਲਾਵਾ 500 ਮਿਲੀ ਲੀਟਰ, ਹਾਈਡ੍ਰੋਕਲੋਰਿਕ ਐਸਿਡ, 2.50 ਲੀਟਰ ਅਮੋਨੀਆ, 500 ਗ੍ਰਾਮ ਐਕਟਿਵੇਟਡ ਚਾਰਕੋਲ ਪਾਊਡਰ ਬਰਾਮਦ ਕੀਤਾ। ਪੁਲਿਸ ਨੇ ਅਗਲੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਫੈਕਟਰੀ 'ਚੋਂ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ ਦੀ ਜਾਂਚ ਲਈ ਗੁਜਰਾਤ ਦੀ ਏਟੀਐੱਸ ਅੰਮ੍ਰਿਤਸਰ ਵਿਖੇ ਪਹੁੰਚੀ ਸੀ। ਏਆਜੀ ਰਛਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੂਰੇ ਮਾਮਲੇ ਦਾ ਕਿੰਗ ਸਿਮਰਨਜੀਤ ਨਾਂਅ ਦਾ ਵਿਅਕਤੀ ਹੈ ਜੋ ਕਿ ਇਸ ਵੇਲੇ ਇਟਲੀ ਵਿੱਚ ਗ੍ਰਿਫ਼ਤਾਰ ਹੈ। ਸੰਧੂ ਗੁਜਰਾਤ ਵਿੱਚ ਫੜੀ ਗਈ 350 ਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਹੈ, ਤੇ ਉਸ ਨੰ ਇਟਲੀ ਤੋਂ ਭਾਰਤ ਲਿਆਉਣ ਲਈ ਏਟੀਐੱਸ ਦੀ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ।