ਤਰਨਤਾਰਨ ਦੇ ਇਕ ਰਿਜੋਟ 'ਚ ਫਾਇਰਿੰਗ, 3 ਜਖ਼ਮੀ - Patti Civil Hospital
ਤਰਨਤਾਰਨ:ਪੱਟੀ ਦੇ ਅਧੀਨ ਆਉਂਦੇ ਪਿੰਡ ਕੈਰੋਂ ਦੇ ਗਰੇਡ ਕੈਰੋਂ ਰਿਜੋਟ ਵਿਚ ਗੋਲੀਆਂ ਚੱਲੀਆਂ। ਜਿਸ ਵਿੱਚ ਚਾਰ ਨੋਜਵਾਨਾਂ ਨੂੰ ਗੋਲੀਆਂ ਲੱਗੀਆਂ। ਜਿਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਤਰਨਤਾਰਨ ਹਸਪਤਾਲ ਵਿਚ ਰੈਫਰ (Referee at Tarn Taran Hospital) ਕਰ ਦਿੱਤਾ ਗਿਆ ਹੈ ਅਤੇ ਇਕ ਜੇਰੇ ਇਲਾਜ ਪੱਟੀ ਸਿਵਲ ਹਸਪਤਾਲ (Patti Civil Hospital) ਵਿੱਚ ਦਾਖਲ ਹੈ। ਇਸ ਸੰਬੰਧੀ ਪੱਟੀ ਦੇ ਡੀਐਸਪੀ ਕੁਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।