ਤੇਜ਼ ਰਫ਼ਤਾਰ ਕਾਰ ਦੀ ਗਾਂ ਨਾਲ ਟੱਕਰ, 3 ਦੀ ਮੌਤ - ਰਾਏਕੋਟ ਸੜਕ ਹਾਦਸਾ
ਲੁਧਿਆਣਾ: ਰਾਏਕੋਟ ਵਿਖੇ ਲੁਧਿਆਣਾ ਰੋਡ 'ਤੇ ਤੇਜ਼ ਰਫ਼ਤਾਰ ਕਾਰ ਦੀ ਅਵਾਰਾ ਗਾਂ ਨਾਲ ਟੱਕਰ ਹੋਣ ਕਰਕੇ ਭਿਆਨਕ ਸੜਕ ਹਾਦਸਾ ਵਾਪਰਿਆ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਰਕੇ ਗਾਂ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਟ੍ਰਾਂਸਫਾਰਮਰ ਵਿੱਚ ਵੱਜੀ। ਇਸ ਵਿੱਚ ਸਵਾਰ ਕੁੱਲ 3 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 3 ਮ੍ਰਿਤਕਾਂ ਵਿੱਚੋਂ 2 ਸਕੇ ਭਰਾ ਸਨ ਅਤੇ 1 ਉਨ੍ਹਾਂ ਦਾ ਦੋਸਤ ਸੀ।