ਗੁਰਦਾਸਪੁਰ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ 3 ਰੋਜ਼ਾ ਅੰਤਰ ਧਾਰਮਿਕ ਮੁਕਾਬਲੇ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਰੋਜ਼ਾ ਅੰਤਰ ਧਾਰਮਿਕ ਨੈਤਿਕ ਵਿਧਿਅਕ ਮੁਕਾਬਲੇ ਕਰਵਾਏ ਗਏ। ਇਸ ਵਿੱਚ ਬੱਚਿਆਂ ਨੇ ਸ਼ਬਦ ਗਾਇਨ ,ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੁਕਾਬਲੇ 'ਚ 132 ਸਕੂਲਾਂ ਤੋਂ ਆਏ ਬੱਚਿਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਅਵਲ ਰਹਿਣੇ ਵਾਲੇ ਬੱਚਿਆਂ ਨੂੰ ਲੈਪਟੋਪ, ਟੈਬਲੇਟ ਅਤੇ ਕੈਸ਼ ਇਨਾਮ ਵਜੋਂ ਦਿਤਾ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਸਕੱਤਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਬੱਚਿਆਂ ਵਿੱਚ ਨੈਤਿਕ ਵਿਧਿਆਕ ਪ੍ਰਤੀ ਜਾਗਰੂਕ ਕਰਨ ਲਈ ਇਹ ਤਿੰਨ ਰੋਜ਼ਾ ਅੰਤਰ ਧਾਰਮਿਕ ਨੈਤਿਕ ਵਿਧਿਆਕ ਮੁਕਾਬਲੇ ਕਰਵਾਏ ਗਏ ਹਨ।