ਇੱਕ ਹੀ ਸਕੂਲ ਦੇ 3 ਬੱਚੇ ਕੋਰੋਨਾ ਪੌਜ਼ੇਟਿਵ, 10 ਦਿਨਾਂ ਲਈ ਸਕੂਲ ਬੰਦ - ਮੁੜ ਕੋਰੋਨਾ ਐਕਟਿਵ
ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ (corona ) ਦੇ ਮਾਮਲਾ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਤਹਿਸੀਲ ਦੇ ਪਿੰਡ ਜਿੰਦਬਾੜੀ ਦੇ ਮਾਊਂਟ ਕਾਰਮਲ ਸਕੂਲ (Mount Carmel School) ਦੇ 3 ਬੱਚੇ ਕੋਰੋਨਾ ਪਾਜ਼ੀਟਿਵ (Children corona positive) ਪਾਏ ਗਏ ਹਨ। ਜਿਸ ਤੋਂ ਬਾਅਦ 10 ਦਿਨਾਂ ਦੇ ਲਈ ਸਕੂਲ (school) ਨੂੰ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ (District Education Officer) ਰਾਜ ਕੁਮਾਰ ਖੋਸਲਾ ਨੇ ਦੱਸਿਆ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ (Private and government schools) ਵਿੱਚ ਜਾ ਕੇ ਬੱਚਿਆਂ ਦੇ ਲਗਾਤਾਰ ਕੋਰੋਨਾ ਟੈਸਟ (Corona test) ਕੀਤੇ ਜਾ ਰਹੇ ਹਨ। ਤਾਂ ਜੋ ਸਮੇਂ ਤੋਂ ਪਹਿਲਾਂ ਹੀ ਵੱਡੇ ਹਾਦਸੇ ਹੋਣ ਤੋਂ ਰੋਕੇ ਜਾ ਸਕਣ।