3 ਵਿਅਕਤੀ ਨੂੰ 10 ਮੋਟਰਸਾਈਕਲਾਂ ਸਮੇਤ ਕਾਬੂ - ਸੁਰਿੰਦਰ ਲਾਂਭਾ
ਮਾਨਸਾ : ਸੀਆਈਏ ਸਟਾਫ ਮਾਨਸਾ ਦੀ ਪੁਲਿਸ ਨੇ ਤਿੰਨ ਵਿਅਕਤੀਆ ਨੂੰ ਚੋਰੀ ਦੇ 10 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ । ਐਸਐਸਪੀ ਸੁਰਿੰਦਰ ਲਾਂਭਾ ਨੇ ਦੱਸਿਆ ਕਿ ਇਹ ਵਿਅਕਤੀ ਵੱਖ ਵੱਖ ਥਾਵਾਂ ਤੋ ਮੋਟਰਸਾਈਕਲ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਿਨਾਂ ਤੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਹੋਰ ਵੀ ਪੁੱਛਗਿੱਛ ਜਾਰੀ ਹੈ। ਇਨਾਂ ਮੋਟਰਸਾਈਕਲਾਂ ਵਿੱਚ ਬੁਲਟ ਮੋਟਰਸਾਈਕਲ, ਸਪਲੈਂਡਰ ਬਰਾਮਦ ਕੀਤੇ ਗਏ ਹਨ ਅਤੇ ਹੋਰ ਵੀ ਪੁੱਛਗਿੱਛ ਜਾਰੀ ਹੈ।