ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਦੀਆਂ 2720 ਪੇਟੀਆਂ ਸਣੇ ਤਿੰਨ ਕਾਬੂ - ਐਕਸਾਈਜ਼ ਵਿਭਾਗ
ਪਟਿਆਲਾ ਦੇ ਜ਼ਿਲ੍ਹਾ ਐਕਸਾਈਜ਼ ਵਿਭਾਗ ਵੱਲੋਂ ਨਾਕਾਬੰਦੀ ਦੌਰਾਨ ਤਿੰਨ ਵੱਖ-ਵੱਖ ਟਰੱਕ ਫੜੇ ਗਏ ਜਿਨ੍ਹਾਂ ਵਿੱਚੋਂ ਸ਼ਰਾਬ ਦੀਆਂ 2720 ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਰਾਬ ਦੀਆਂ ਪੇਟੀਆਂ ਨਾਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਟਰੱਕ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਵਿਖੇ ਨਾਕੇਬੰਦੀ ਦੌਰਾਨ ਫੜੇ ਗਏ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਸ਼ਰਾਬ ਹਰਿਆਣਾ ਵਿੱਚੋਂ ਲਿਆਂਦੀ ਗਈ ਹੈ।