ਰੂਪਨਗਰ:ਨਗਰ ਪੰਚਾਇਤ ਚੋਣਾਂ 'ਚ 27 ਲੋਕਾਂ ਨੇ ਲਏ ਆਪਣੇ ਨਾਮ ਵਾਪਿਸ - ਨਗਰ ਨਿਗਮ ਚੋਣਾਂ
ਰੂਪਨਗਰ: ਨਗਰ ਪੰਚਾਇਤ ਕੀਰਤਪੁਰ ਸਾਹਿਬ ਦੀਆਂ ਚੋਣਾਂ ਲਈ ਪ੍ਰਾਪਤ ਹੋਈਆਂ ਕੁੱਲ 72 ਨਾਮਜ਼ਦਗੀਆਂ ਵਿੱਚੋਂ ਅੱਜ 27 ਲੋਕਾਂ ਨੇ ਆਪਣੇ ਨਾਮ ਵਾਪਿਸ ਲੈ ਲਏ ਹਨ ਅਤੇ ਹੁਣ ਚੋਣ ਮਦਾਨ ਵਿੱਚ ਕੁੱਲ 45 ਉਮੀਦਵਾਰ ਹਨ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਆਨੰਦਪੁਰ ਸਾਹਿਬ ਦੇ ਤਹਿਸੀਲਦਾਰ ਰਾਜਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਨਾਮਜ਼ਦਗੀਆਂ ਦਾਖਲ ਕਰਾਈਆਂ ਸਨ। ਉਨ੍ਹਾਂ ਪਿੱਛੋਂ 27 ਲੋਕਾਂ ਨੇ ਆਪਣੇ ਨਾਮ ਵਾਪਿਸ ਲੈ ਹਨ ਅਤੇ 45 ਲੋਕ ਚੋਣ ਲੜ੍ਹ ਰਹੇ ਹਨ। ਜਿਨ੍ਹਾਂ ਵਿੱਚ 8 ਅਕਾਲੀ ਦਲ ਦੇ 3 ਆਮ ਆਦਮੀ ਪਾਰਟੀ ਦੇ ਅਤੇ 34 ਲੋਕ ਆਜ਼ਾਦ ਤੌਰ 'ਤੇ ਚੋਣ ਲੜ੍ਹ ਰਹੇ ਹਨ। ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ।